Darbar Sahib

ਗੁਰੂ ਪਿਆਰੀ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਜਾਮਿਆਂ ਵਿੱਚ ਨਿਰੰਕਾਰ ਦੀ ਜੋਤ ਵਰਤੀ । ਸਾਰੇ ਗੁਰੂ ਸਾਹਿਬਾਨਾਂ ਸਮੇਂ ਉਹਨਾਂ ਦੇ ਦੀਵਾਨ ਸੱਜਦੇ ਰਹੇ ਤੇ ਗੁਰੂ ਸਾਹਿਬਾਨ ਲੋਕਾਈ ਨੂੰ ਇਲਾਹੀ ਉਪਦੇਸ਼ ਦਿੰਦੇ ਰਹੇ। ਹੁਣ ਇਸ ਸਮੇਂ ਗੁਰਤਾ ਗੱਦੀ ਤੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਤੇ ਉਨ੍ਹਾਂ ਦੇ ਦਰਬਾਰ ਸੱਜ ਰਹੇ ਹਨ। ਉਨ੍ਹਾਂ ਦੀ ਇਲਾਹੀ ਮੌਜ਼ੂਦਗੀ ਨੂੰ ਪ੍ਰਗਟਾਉਂਦੇ ਇਸ ਸਥਾਨ ਦਾ ਨਾਂ “ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ” ਹੈ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਰਾਹੀਂ ਮਨੁੱਖਤਾ ਨੂੰ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਰਸਤਾ ਦਿਖਾਉਂਦੇ ਹਨ। ਇਸ ਅਸਥਾਨ ਤੇ ਪਰਮਾਤਮਾ ਨੂੰ ਮਿਲਣ ਦੇ ਅਭਿਲਾਸ਼ੀ ਪ੍ਰਾਣੀ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਦੱਸੇ ਰਸਤੇ ਦਾ ਅਭਿਆਸ ਕਰਦੇ ਹਨ। ਸੰਸਾਰ ਭਰ ਤੋਂ ਅਨੇਕਾਂ ਸੰਗਤਾਂ ਮਹਾਰਾਜ ਜੀ ਦੇ ਇਸ ਦਰਬਾਰ ਵਿੱਚ ਪਹੁੰਚ ਕੇ ਇਲਾਹੀ ਕੀਰਤਨ, ਸਿਮਰਨ ਤੇ ਗੁਰਬਾਣੀ ਵਿਚਾਰ ਰਾਹੀਂ ਸ਼ਬਦ ਸੁਰਤ ਦਾ ਅਭਿਆਸ ਕਰਕੇ ਗੁਰਬਾਣੀ ਅਨੁਸਾਰ ਜੀਵਨ ਜਾਚ ਸਿੱਖਣ ਦੇ ਉਪਰਾਲੇ ਕਰਦੀਆਂ ਹਨ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਹਨ ਕਿ “ ਏਕੁ ਪਿਤਾ ਏਕਸ ਕੇ ਹਮ ਬਾਰਿਕ” ਆਪਾਂ ਸਾਰੇ ਇੱਕ ਪਰਮਾਤਮਾ ਦੇ ਬੱਚੇ ਹਾਂ। ਇਹ ਸਾਰਾ ਸੰਸਾਰ ਇੱਕ ਪਰਿਵਾਰ ਦੀ ਤਰ੍ਹਾਂ ਹੈ।ਆਪਾਂ ਨੂੰ ਮਹਾਰਾਜ ਜੀ ਦੀ ਸਾਰੀ ਰਚਨਾ ਨੂੰ ਬਹੁਤ ਪਿਆਰ ਕਰਨਾ ਚਾਹੀਦਾ ਹੈ।ਇਹ ਸਭ ਤਾਂ ਹੀ ਸੰਭਵ ਹੈ ਜੇ ਕਰ ਆਪਾਂ ਆਪਸੀ ਵੈਰ- ਵਿਰੋਧ , ਨਫ਼ਰਤ ਤੇ ਤੰਗ ਦਿਲੀ ਤੋਂ ਉੱਪਰ ਉੱਠ ਕੇ ਗੁਰਬਾਣੀ ਦੇ ਚਾਨਣ ਵਿੱਚ ਆਪਣਾ ਮੂਲ ਪਛਾਣੀਏ। ਮਹਾਰਾਜ ਜੀ ਦੁਆਰਾ ਦਰਸਾਏ ਮਾਰਗ ਤੇ ਚਲ ਕੇ ਮਨੁੱਖਾ ਜੀਵਨ ਦੇ ਮਨੋਰਥ ਵੱਲ ਤੁਰੀਏ।
ਮਹਾਰਾਜ ਜੀ ਦਾ ਇਹ ਦਰਬਾਰ ਸਾਹਿਬ ਪਰਮਾਤਮਾ ਦੇ ਪਾਂਧੀਆਂ ਲਈ ਰੂਹਾਨੀ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ । ਆਪਾਂ ਨੂੰ ਇਸ ਦੇ ਸ਼ਾਂਤ ਤੇ ਰੂਹਾਨੀ ਵਾਤਾਵਰਣ ਵਿਚ ਵਰਤ ਰਹੀ ਪਰਮਾਤਮਾ ਦੀ ਸ਼ਕਤੀ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਥਾਹ ਸ਼ਰਧਾ ,ਪ੍ਰੇਮ ਤੇ ਨਿਮਰਤਾ ਭਾਵ ਨੂੰ ਹਿਰਦੇ ਵਿੱਚ ਰੱਖ ਕੇ ਤੇ ਜਾਗਦੀ ਸੁਰਤੀ ਉਹਨਾਂ ਨੂੰ ਮੱਥਾ ਟੇਕ ਦਰਸ਼ਨ ਕਰਨੇ ਚਾਹੀਦੇ ਹਨ।
ਜੀ ਤੁਸੀਂ ਸਾਡੇ ਲਈ ਆਪਣੀ ਪਵਿੱਤਰ ਚਰਨ ਧੂੜ ਲੈ ਕੇ ਆਏ ਹੋ , ਬਹੁਤ ਪਿਆਰਾਂ ਨਾਲ ਜੀ ਆਇਆਂ ਨੂੰ ।

Dear Beloved Holy Congregation,

Waheguru Ji Ka Khalsa. Waheguru Ji Ki Fateh.

From Sahib Sri Guru Nanak Dev Ji to Sahib Sri Guru Gobind Singh Ji, the light of the formless Lord resided within the ten forms. During the times of all the Guru Sahibs, their assemblies were held, and they imparted divine teachings to humanity. Now, on the eternal throne of Guruship sits Sahib Sri Guru Granth Sahib Ji, the embodiment of eternal wisdom, and their court is held in all its glory. This sacred place is known as “Darbar Sri Guru Granth Sahib Ji.”
Sahib Sri Guru Granth Sahib Ji, through Gurbani, shows humanity the path of union between the soul and the Supreme Being. At this holy place, seekers of the Divine gather in the form of a congregation to practice the teachings of the Guru. Sangats from around the world come to this court of Maharaj Ji, engaging in divine Kirtan, Simran, and Gurbani contemplation to practice Shabad Surat as guided by Gurbani, striving to align their lives with its principles.
Sahib Sri Guru Granth Sahib Ji teaches us, “Ek Pita Ekas Ke Hum Barik” (We are all children of one Divine Father). The entire world is like one family. We must develop immense love for all of Maharaj Ji’s creation. This is only possible if we rise above mutual conflicts, hatred, and narrow-mindedness to recognize our true essence in the light of Gurbani. By walking on the path shown by Maharaj Ji, we can progress toward the purpose of human life.
The court of Sahib Sri Guru Granth Sahib Ji serves as a spiritual lighthouse for those who seek the Divine. In its serene and spiritual atmosphere, we should strive to experience the presence of the Almighty. With immense faith, love, and humility in our hearts, we should bow with awakened consciousness before Sahib Sri Guru Granth Sahib Ji and have their divine darshan.
Your arrival here is graced by the dust of your sacred feet. With heartfelt affection, we warmly welcome you.

WHY CHOOSE US

Trust by Thousands People Worldwide

From Sahib Sri Guru Nanak Dev Ji to Sahib Sri Guru Gobind Singh Ji, the divine light of the Formless One has been present throughout the ten Gurus. During the time of all the Guru Sahibs, their courts were adorned, and they continuously imparted divine teachings to humanity. Now, at this time, the eternal Guru Granth Sahib Ji is seated on the Gurta Gaddi, and its court remains adorned. This place, which manifests the divine presence, is called “Darbar Sri Guru Granth Sahib Ji.

Scroll to Top